Work From Home ਦੀ ਆੜ ’ਚ ਵੱਡੀ ਠੱਗੀ, ਆਸਾਨ ਕਮਾਈ ਦਾ ਲਾਲਚ ਪਿਆ ਮਹਿੰਗਾ, ਪੜ੍ਹੋ ਪੂਰੀ ਖ਼ਬਰ

119

Sell-Aid Desk 24/7- ਸਾਈਬਰ ਠੱਗਾਂ ਨੇ ਦੇਹਰਾਦੂਨ ਦੇ ਇੱਕ ਵਿਅਕਤੀ ਨੂੰ ‘ਵਰਕ ਫਰੌਮ ਹੋਮ’ ਦਾ ਝਾਂਸਾ ਦੇ ਕੇ ਉਸ ਨਾਲ 6.97 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਵਿੱਚ ਪਟੇਲਨਗਰ ਕੋਤਵਾਲੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪ੍ਰਦੀਪ ਕੁਮਾਰ (ਨਿਵਾਸੀ ਟਰਨਰ ਰੋਡ) ਨੇ ਦੱਸਿਆ ਕਿ 30 ਅਕਤੂਬਰ ਨੂੰ ਉਨ੍ਹਾਂ ਦੇ ਮੋਬਾਈਲ ‘ਤੇ ਟੈਲੀਗ੍ਰਾਮ ਰਾਹੀਂ ਨੇਹਾ ਸ਼ਰਮਾ ਨਾਂ ਦੀ ਮਹਿਲਾ ਨੇ ‘ਵਰਕ ਫਰੌਮ ਹੋਮ’ ਦਾ ਮੈਸੇਜ ਭੇਜਿਆ। ਇਸ ਵਿੱਚ ਗੂਗਲ ਰਾਹੀਂ ਕੁਝ ਅਦਾਰਿਆਂ ਨੂੰ 5 ਸਟਾਰ ਰੇਟਿੰਗ ਅਤੇ ਗੂਗਲ ਰਿਵਿਊ ਦੇਣ ਦੀ ਗੱਲ ਕਹੀ ਗਈ ਸੀ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਗਰੁੱਪ ਵਿੱਚ ਜੋੜਿਆ ਗਿਆ ਸੀ ਜਿਸ ਵਿੱਚ ‘ਵਰਕ ਫਰੌਮ ਹੋਮ’ ਨਾਲ ਸਬੰਧਤ ਜਾਣਕਾਰੀ ਦਿੱਤੀ ਜਾ ਰਹੀ ਸੀ। ਉਹ ਮੁਨਾਫ਼ਾ ਕਮਾਉਣ ਦੇ ਲਾਲਚ ਵਿੱਚ ਆ ਗਏ। 31 ਅਕਤੂਬਰ ਨੂੰ ਸਿਮਤਾ ਨਾੰ ਦੀ ਇੱਕ ਮੁਟਿਆਰ ਨੇ ਖ਼ੁਦ ਨੂੰ ਗੂਗਲ ਦੀ ਕਰਮਚਾਰੀ ਦੱਸਿਆ ਅਤੇ ਉਨ੍ਹਾਂ ਨੂੰ ਟਾਸਕ ਦੇ ਕੇ ਨਿਵੇਸ਼ ਕਰਵਾਉਣਾ ਸ਼ੁਰੂ ਕਰ ਦਿੱਤਾ।

ਮੁਨਾਫ਼ਾ ਹੋਣ ‘ਤੇ ਉਨ੍ਹਾਂ ਤੋਂ ਵੱਡੀ ਰਕਮ ਲਗਵਾਈ ਗਈ ਅਤੇ 6.97 ਲੱਖ ਰੁਪਏ ਨਿਵੇਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਗਰੁੱਪ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਪਟੇਲਨਗਰ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਚੰਦਰਭਾਨ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜਿਨ੍ਹਾਂ ਖਾਤਿਆਂ ਵਿੱਚ ਰਕਮ ਗਈ ਹੈ, ਉਨ੍ਹਾਂ ਦਾ ਪਤਾ ਲਗਾਇਆ ਜਾ ਰਿਹਾ ਹੈ।