ਪੰਜਾਬ ‘ਚ ਪ੍ਰਵਾਸੀ ਨੌਜਵਾਨ ਦੀ ਹੱਤਿਆ, ਕਿਸ ਨੇ ਅਤੇ ਕਿਉਂ ਲਈ ਜਾਨ?

24

ਹੁਸ਼ਿਆਰਪੁਰ ਦੀ ਸਬਜ਼ੀ ਮੰਡੀ ‘ਚ ਬੀਤੀ ਰਾਤ ਇੱਕ ਦਰਦਨਾਕ ਘਟਨਾ ਵਾਪਰੀ ਜਿੱਥੇ ਇੱਕ ਪ੍ਰਵਾਸੀ ਮਜ਼ਦੂਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਮ੍ਰਿਤਕ ਦੀ ਪਹਚਾਣ ਸੰਜੀਤ ਕੁਮਾਰ ਵਜੋਂ ਹੋਈ ਹੈ ਜੋ ਕਿ ਇੱਕ ਪ੍ਰਵਾਸੀ ਮਜ਼ਦੂਰ ਸੀ। ਸੰਜੀਤ ਮੰਡੀ ਵਿੱਚ ਫਰੂਟ ਦੀ ਰੇੜੀ ਲਾਉਂਦਾ ਸੀ ਅਤੇ ਨਾਲ ਹੀ ਮੰਡੀ ਦੀ ਸਫਾਈ ਦਾ ਠੇਕਾ ਵੀ ਉਸ ਕੋਲ ਸੀ। ਦੋ ਦਿਨ ਪਹਿਲਾਂ ਉਸਦੀ ਇਕ ਹੋਰ ਫਰੂਟ ਰੇੜੀ ਵਾਲਿਆਂ ਨਾਲ ਪੈਸਿਆਂ ਦੀ ਲੈਣ-ਦੇਣ ਨੂੰ ਲੈ ਕੇ ਤੂੰ-ਤੂੰ ਮੈਂ-ਮੈਂ ਹੋਈ ਸੀ।

ਇਸ ਤਣਾਅ ਦੇ ਚਲਦੇ ਬੀਤੀ ਰਾਤ ਦੂਜੇ ਪਾਸੇ ਨੇ ਆਪਣੇ ਹੋਰ ਸਾਥੀਆਂ ਨੂੰ ਲੈ ਕੇ ਸੰਜੀਤ ਉੱਤੇ ਹਮਲਾ ਕਰ ਦਿੱਤਾ। ਚਾਕੂ ਨਾਲ ਕਈ ਵਾਰ ਕੀਤੇ ਗਏ ਜਿਸ ਤੋਂ ਬਾਅਦ ਉਸਨੂੰ ਤੁਰੰਤ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਆਂਦਾ ਗਿਆ। ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਜਿੱਥੇ ਉਸਦੀ ਮੌਤ ਹੋ ਗਈ।

ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਪਛਾਣ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।