ਮਠਿਆਈ ‘ਚ ਮਰੀਆਂ ਮਿਲੀਆਂ ਮੱਖੀਆਂ, ਨਾਭਾ ਦੀ ਇਕ ਦੁਕਾਨ ‘ਤੇ ਸਿਹਤ ਵਿਭਾਗ ਦੀ ਰੇਡ

43

ਸਿਹਤ ਵਿਭਾਗ ਵੱਲੋਂ ਮਠਿਆਈਆਂ ਵਿੱਚ ਮਿਲਾਵਟ ਅਤੇ ਗੰਦੇ ਹਾਲਾਤਾਂ ਵਿੱਚ ਵਿਕਰੀ ਰੋਕਣ ਲਈ ਸੂਬੇ ਭਰ ਵਿੱਚ ਚੱਲ ਰਹੀ ਮੁਹਿੰਮ ਤਹਿਤ ਨਾਭਾ ਬਲਾਕ ਦੇ ਪਿੰਡ ਕੈਦੂਪੁਰ ਵਿੱਚ ਸਥਿਤਦੁਕਾਨ ‘ਤੇ ਫੂਡ ਸੇਫਟੀ ਵਿਭਾਗ ਨੇ ਅਚਨਚੇਤ ਰੇਡ ਕੀਤੀ।

ਇਸ ਦੌਰਾਨ ਪਨੀਰ ਅਤੇ ਬਰਫੀ ਦੇ ਸੈਂਪਲ ਭਰੇ ਗਏ। ਫੂਡ ਸੇਫਟੀ ਅਫਸਰ ਇਸ਼ਾਤ ਬਾਂਸਲ ਨੇ ਦੱਸਿਆ ਕਿ ਇਸ ਦੁਕਾਨ ਬਾਰੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਕਾਰਨ ਕਾਰਵਾਈ ਕੀਤੀ ਗਈ।

ਸਥਾਨਕ ਲੋਕਾਂ ਨੇ ਵੀ ਮੀਡੀਆ ਅੱਗੇ ਦੱਸਿਆ ਕਿ ਮਠਿਆਈ ਦੇ ਢੇਰਾਂ ‘ਤੇ ਮਰੀਆਂ ਹੋਈਆਂ ਮੱਖੀਆਂ ਸਾਫ਼ ਨਜ਼ਰ ਆ ਰਹੀਆਂ ਸਨ, ਜੋ ਸਿਧਾ ਤੌਰ ‘ਤੇ ਸਫਾਈ ਦੀ ਖ਼ਿਲਾਫ਼ਵਰਜ਼ੀ ਹੈ।

ਫੂਡ ਸੇਫਟੀ ਅਫਸਰ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸੈਂਪਲ ਫੇਲ ਹੋ ਜਾਂਦੇ ਹਨ, ਤਾਂ ਦੁਕਾਨ ਮਾਲਕ ਨੂੰ ਪੰਜ ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ ਸਜ਼ਾ ਵੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਲਾਪਰਵਾਹੀ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਹੈ।

ਦੁਕਾਨ ਮਾਲਕ ਸੋਨੂ ਕੁਮਾਰ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ ਪਨੀਰ 300 ਰੁਪਏ ਕਿਲੋ ਅਤੇ ਬਰਫੀ 400 ਰੁਪਏ ਕਿਲੋ ਵੇਚ ਰਹੇ ਹਨ, ਤੇ ਉਨ੍ਹਾਂ ਨੂੰ ਆਪਣੇ ਮਾਲ ਦੀ ਗੁਣਵੱਤਾ ‘ਤੇ ਪੂਰਾ ਭਰੋਸਾ ਹੈ। ਹਾਲਾਂਕਿ, ਫੈਸਲਾ ਸੈਂਪਲ ਰਿਪੋਰਟ ਆਉਣ ‘ਤੇ ਹੋਵੇਗਾ।

ਸਿਹਤ ਵਿਭਾਗ ਵੱਲੋਂ ਮਿਠਾਈ ਦੀਆਂ ਦੁਕਾਨਾਂ ‘ਤੇ ਐਸੀਆਂ ਰੇਡਾਂ ਅਜੇ ਹੋਰ ਹੋ ਸਕਦੀਆਂ ਹਨ ਕਿਉਂਕਿ ਵਿਭਾਗ ਨੇ ਸੂਬਾ ਪੱਧਰ ‘ਤੇ ਸਖ਼ਤੀ ਵਧਾ ਦਿੱਤੀ ਹੈ।