ਹੇਅਰ ਡਰੈਸਰ ਉੱਤੇ ਅਣਪਛਾਤਿਆਂ ਵੱਲੋਂ ਗੋਲੀਬਾਰੀ! ਕਾਰ ’ਚ ਹੋਏ ਫਰਾਰ

15

ਮਾਛੀਵਾੜਾ ਦੇ ਪੁਰਾਣੀ ਗਊਸ਼ਾਲਾ ਰੋਡ ’ਤੇ ਦੇਰ ਰਾਤ ਇੱਕ ਹੇਅਰ ਡਰੈਸਰ ਉੱਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਅਣਪਛਾਤੇ ਕਾਰ ਸਵਾਰਾਂ ਨੇ ਰੌਸ਼ਨ ਹੰਸ ਨਾਮਕ ਹੇਅਰ ਡਰੈਸਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਰੌਸ਼ਨ ਹੰਸ ਨੂੰ ਤੁਰੰਤ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਗਿਆ…

ਮਾਛੀਵਾੜਾ ਦੇ ਪੁਰਾਣੀ ਗਊਸ਼ਾਲਾ ਰੋਡ ’ਤੇ ਦੇਰ ਰਾਤ ਇੱਕ ਹੇਅਰ ਡਰੈਸਰ ਉੱਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਅਣਪਛਾਤੇ ਕਾਰ ਸਵਾਰਾਂ ਨੇ ਰੌਸ਼ਨ ਹੰਸ ਨਾਮਕ ਹੇਅਰ ਡਰੈਸਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਰੌਸ਼ਨ ਹੰਸ ਨੂੰ ਤੁਰੰਤ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਗਿਆ ਜਿੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸਨੂੰ ਰੈਫਰ ਕਰ ਦਿੱਤਾ ਗਿਆ।

ਜ਼ਖ਼ਮੀ ਰੌਸ਼ਨ ਹੰਸ ਨੇ ਦੱਸਿਆ ਕਿ ਜਦੋਂ ਉਹ ਆਪਣੇ ਘਰ ਨੇੜੇ ਗਊਸ਼ਾਲਾ ਰੋਡ ’ਤੇ ਖੜ੍ਹਾ ਸੀ ਤਾਂ ਇੱਕ ਕਾਰ ਉਸਦੇ ਕੋਲ ਆ ਕੇ ਰੁਕੀ। ਕਾਰ ਵਿੱਚੋਂ ਇੱਕ ਵਿਅਕਤੀ, ਜਿਸਦਾ ਮੂੰਹ ਬੰਨ੍ਹਿਆ ਹੋਇਆ ਸੀ, ਨੇ ਗਾਲੀ-ਗਲੋਚ ਕਰਦਿਆਂ ਕਿਹਾ ਕਿ “ਤੂੰ ਸਾਡਾ ਰਸਤਾ ਰੋਕੇਗਾ?” ਤੇ ਫਿਰ ਉਸਨੇ ਸਿੱਧੀ ਗੋਲੀ ਚਲਾ ਦਿੱਤੀ। ਰੌਸ਼ਨ ਹੰਸ ਨੇ ਕਿਹਾ ਕਿ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਤੇ ਉਹ ਚਾਹੁੰਦਾ ਹੈ ਕਿ ਪੁਲਿਸ ਹਮਲਾਵਰਾਂ ਦੀ ਪੂਰੀ ਜਾਂਚ ਕਰੇ।

ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਕਰਮਜੀਤ ਸਿੰਘ ਗਰੇਵਾਲ ਅਤੇ ਥਾਣਾ ਮੁਖੀ ਹਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਮਾਛੀਵਾੜਾ ਸ਼ਹਿਰ ਦੀ ਨਾਕਾਬੰਦੀ ਕਰ ਦਿੱਤੀ ਗਈ। ਪੁਲਿਸ ਵੱਲੋਂ ਨੇੜਲੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਬਿਨਾਂ ਨੰਬਰ ਪਲੇਟ ਵਾਲੀ ਵਰਨਾ ਕਾਰ ਰੋਪੜ ਰੋਡ ਤੋਂ ਗਊਸ਼ਾਲਾ ਰੋਡ ਵੱਲ ਆਈ ਸੀ। ਕਾਰ ਵਾਪਸੀ ਸਮੇਂ, ਉਸ ਵਿੱਚ ਸਵਾਰ ਇੱਕ ਵਿਅਕਤੀ ਨੇ ਮੂੰਹ ਬੰਨ੍ਹ ਕੇ ਰੌਸ਼ਨ ਹੰਸ ਉੱਤੇ ਗੋਲੀ ਚਲਾਈ ਤੇ ਫਰਾਰ ਹੋ ਗਿਆ।

ਫਿਲਹਾਲ ਪੁਲਿਸ ਵਲੋਂ ਸ਼ਹਿਰ ਦੇ ਹੋਰ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਹਿਚਾਣ ਕੀਤੀ ਜਾ ਸਕੇ।