ਖਨੌਰੀ ਬਾਰਡਰ: ਕਿਸਾਨਾਂ ਦੇ ਮੋਰਚੇ ਨਾਲ ਜੁੜੀ ਵੱਡੀ ਖ਼ਬਰ…ਇੰਟਰਨੈੱਟ ਬੰਦ, ਭਾਰੀ ਪੁਲਿਸ ਤਾਇਨਾਤ

39

ਖਨੌਰੀ ਬਾਰਡਰ ‘ਤੇ ਲੱਗੇ ਕਿਸਾਨਾਂ ਦੇ ਮੋਰਚੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਖਨੌਰੀ ਮੋਰਚੇ ‘ਤੇ ਹਲਚਲ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਖਨੌਰੀ ਮੋਰਚੇ ‘ਤੇ ਕਿਸਾਨਾਂ ਨੇ ਅਨਾਊਂਸਮੈਂਟ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੁਲਿਸ ਸਾਡਾ ਧਰਨਾ ਚੁੱਕਣ ਆ ਰਹੀ ਹੈ।

ਪੁਲਿਸ ਦੀਆਂ ਗੱਡੀਆਂ ਨਾਲ ਬੱਸਾਂ ਵੀ ਲਿਆਂਦੀਆਂ ਗਈਆਂ ਹਨ। ਇਸਦੇ ਨਾਲ ਹੀ ਖਨੌਰੀ ਬਾਰਡਰ ‘ਤੇ ਇੰਟਰਨੈੱਟ ਵੀ ਬੰਦ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ। ਖਨੌਰੀ ਬਾਰਡਰ ਦੇ ਨੇੜਲੇ ਇਲਾਕਿਆਂ ‘ਚ ਭਾਰੀ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ।