ਚਿੱਟੀ ਵੇਈਂ ’ਚ ਵੱਧ ਰਹੇ ਦਿਨੋ ਦਿਨ ਪਾਣੀ ਦੇ ਨਾਲ ਇਲਾਕੇ ਦੇ ਲੋਕ ਚਿੰਤਤ

50

Sell-Aid Desk24/7- ਮੁੱਖ ਮਾਰਗ ’ਤੇ ਲਿੰਕ ਸੜਕਾਂ ਤੇ ਪਾਣੀ ਵਗਣ ਨਾਲ ਰਾਹਗੀਰਾਂ ਦਾ ਲੰਘਣਾ ਹੋਇਆ ਔਖਾ ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਦੋਨਾਂ ਇਲਾਕੇ ਅੰਦਰ ਲਗਾਤਾਰ ਪੈ ਰਹੀ ਬਰਸਾਤ ਨੇ ਇਲਾਕੇ ਅੰਦਰ ਲੰਘ ਰਹੀ ਚਿੱਟੀ ਬੇਈ ਦੇ ਪਾਣੀ ਦੇ ਪੱਧਰ ਨੂੰ ਵਧਾ ਦਿੱਤਾ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਹੜ੍ਹ ਦੀ ਚਿੰਤਾ ਸਤਾ ਰਹੀ ਹੈ। ਲਗਾਤਾਰ ਪੈ ਰਹੇ ਮੀਂਹ ਨਾਲ ਜਿੱਥੇ ਲਿੰਕ ਸੜਕਾਂ ਦੇ ਉੱਪਰੋਂ ਦੀ ਪਾਣੀ ਚੱਲ ਰਿਹਾ ਹੈ, ਉੱਥੇ ਹੀ ਨਕੋਦਰ ਕਪੂਰਥਲਾ ਮੁੱਖ ਮਾਰਗ ’ਤੇ ਕਈ ਥਾਵਾਂ ’ਤੇ ਪਾਣੀ ਵਗ ਰਿਹਾ ਹੈ ਜਿਸ ਕਾਰਨ ਮੁੱਖ ਮਾਰਗ ਦੀ ਸੜਕ ਵੀ ਕਿਨਾਰਿਆਂ ਤੋਂ ਟੁੱਟ ਚੁੱਕੀ ਹੈ। ਮੁੱਖ ਮਾਰਗ ’ਤੇ ਪਿੰਡ ਤਲਵੰਡੀ ਸਲੇਮ ਦੇ ਕੋਲੋਂ ਪਾਣੀ ਦੇ ਤੇਜ਼ ਵਹਾਅ ਨਾਲ ਕਿਨਾਰੇ ਤੋਂ ਸੜਕ ਟੁੱਟ ਚੁੱਕੀ ਹੈ ਤੇ ਲਗਾਤਾਰ ਪਾਣੀ ਵਗ ਰਿਹਾ ਹੈ। ਇਸੇ ਤਰ੍ਹਾਂ ਲਿੰਕ ਸੜਕਾਂ ਉੱਪਰ ਚੂਹੜ ਤੋਂ ਪਿੰਡ ਕੰਗ ਸਾਹਿਬ ਰਾਏ ਨੂੰ ਜਾਂਦੀ ਸੜਕ ਦੇ ਉੱਪਰ ਵੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਤੇ ਪਾਣੀ ਸੜਕ ਉੱਪਰੋਂ ਵਗ ਰਿਹਾ ਹੈ। ਇਸੇ ਤਰ੍ਹਾਂ ਮੱਲ੍ਹੀਆਂ ਕਲਾਂ ਚਿੱਟੀ ਵੇਈਂ ਦੇ ਪੁਲ ਕੋਲ ਜ਼ਿਆਦਾ ਪਾਣੀ ਆਉਣ ਕਾਰਨ ਕਿਨਾਰੇ ’ਤੇ ਵਸੇ ਗਰੀਬ ਘਰਾਂ ’ਚ ਪਾਣੀ ਪੁੱਜ ਚੁੱਕਾ ਹੈ। ਦੋਨਾਂ ਇਲਾਕੇ ’ਚੋਂ ਲੰਘਦੀ ਚਿੱਟੀ ਵੇਈ ਇਸ ਵੇਲੇ ਪਾਣੀ ਆਪਣੇ ਪੂਰੇ ਉਫਾਨ ’ਤੇ ਹੈ ਤੇ ਇਹ ਪਾਣੀ ਮੱਲ੍ਹੀਆਂ ਕੋਲੋਂ ਨਕੋਦਰ ਕਪੂਰਥਲਾ ਮੁੱਖ ਮਾਰਗ ਦੇ ਬਣੇ ਪੁਲ ਦੇ ਨਾਲ ਬਿਲਕੁਲ ਖਹਿ ਕੇ ਲੰਘ ਰਿਹਾ ਹੈ ਜਿਸ ਨਾਲ ਪੁਲ ਨੂੰ ਵੀ ਖਤਰਾ ਬਣ ਚੁੱਕਾ ਹੈ, ਜੋ ਕਿ ਬਹੁਤ ਪੁਰਾਣਾ ਪੁਲ ਬਣਿਆ ਹੋਇਆ ਹੈ। ਮੱਲ੍ਹੀਆਂ ਕਲਾਂ ਦੇ ਲਾਗਲੇ ਪਿੰਡਾਂ ’ਚ ਬੇਸ਼ੱਕ ਹੜ ਦਾ ਪਾਣੀ ਅਜੇ ਨਹੀਂ ਪੁੱਜਾ ਹੈ ਪਰ ਚਿੱਟੀ ਵੇਈ ’ਚ ਵਧਦਾ ਪਾਣੀ ਦਾ ਪੱਧਰ ਲੋਕਾਂ ਨੂੰ ਹੜ੍ਹ ਦੀ ਯਾਦ ਦਿਲਾ ਰਿਹਾ ਹੈ ਜਿਸ ਨਾਲ ਇਲਾਕੇ ਦੇ ਲੋਕ ਡਰ ਜਰੂਰ ਮਹਿਸੂਸ ਕਰ ਰਹੇ ਹਨ। ਅਜੇ ਤੱਕ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਇਸ ਇਲਾਕੇ ਦਾ ਸਰਵੇਖਣ ਨਹੀਂ ਕੀਤਾ ਗਿਆ ਹੈ ਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪੁੱਜੇ ਹਨ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਰਾਹਤ ਮਿਲ ਸਕੇ। ਇਲਾਕੇ ਦੇ ਲੋਕਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਜੇਕਰ ਮੀਹ ਲਗਾਤਾਰ ਇਸੇ ਤਰ੍ਹਾਂ ਪੈਂਦਾ ਰਿਹਾ ਤਾਂ ਹੜ੍ਹ ਦੀ ਸਥਿਤੀ ਬਣਨੀ ਸੁਭਾਵਿਕ ਹੈ ਪਰ ਸਰਕਾਰ ਜਾਂ ਪ੍ਰਸ਼ਾਸਨ ਨੇ ਇਲਾਕੇ ਦੇ ਲੋਕਾਂ ਨੂੰ ਅਜੇ ਇਸ ਬਾਰੇ ਨਾ ਤਾਂ ਕੋਈ ਚੇਤਾਵਨੀ ਦਿੱਤੀ ਹੈ ਤੇ ਨਾ ਹੀ ਕੋਈ ਖਾਸ ਪ੍ਰਬੰਧ ਕੀਤੇ ਹਨ। ਨਕੋਦਰ-ਕਪੂਰਥਲਾ ਮੁੱਖ ਮਾਰਗ ਉੱਪਰ ਵਗਦੇ ਪਾਣੀ ਤੇ ਚਿੱਟੀ ਵੇਈਂ ’ਚ ਆਏ ਪਾਣੀ ਦੇ ਉਫਾਨ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ ਤੇ ਬੱਸ ਸਰਵਿਸ ਵੀ ਨਾ ਦੇ ਕਾਬਲ ਹੀ ਚੱਲ ਰਹੀ ਹੈ। ਅੱਜ ਅੱਡਾ ਮੱਲ੍ਹੀਆਂ ’ਚ ਵੀ ਇਸ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਕਿਉਂਕਿ ਬਹੁਤ ਜ਼ਿਆਦਾ ਦੁਕਾਨਾਂ ਬੰਦ ਨਜ਼ਰ ਆਈਆਂ। ਫਿਲਹਾਲ ਹੜ ਦੀ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਹੈ ਤੇ ਲੋਕਾਂ ਨੂੰ ਇਸ ਦਾ ਡਰ ਜ਼ਰੂਰ ਸਤਾ ਰਿਹਾ ਹੈ।