Sell-Aid Desk24/7- ਸਿਰਫ ਖੂਬਸੂਰਤ ਮੁਸਕਾਨ ਲਈ ਹੀ ਨਹੀਂ, ਸਗੋਂ ਪੂਰੇ ਸਰੀਰ ਦੀ ਸਿਹਤ ਲਈ ਵੀ ਜ਼ਰੂਰੀ ਹੈ। ਸਵੇਰੇ ਅਤੇ ਰਾਤ, ਮਤਲਬ ਦਿਨ ਵਿਚ ਸਿਰਫ ਦੋ ਵਾਰੀ ਬੁਰਸ਼ ਕਰਨਾ, ਇਕ ਛੋਟੀ-ਸੀ ਆਦਤ ਹੈ ਜੋ ਤੁਹਾਨੂੰ ਕੈਵਿਟੀ, ਮਸੂੜਿਆਂ ਦੀ ਬਿਮਾਰੀ ਅਤੇ ਦਰਦਨਾਕ ਇਲਾਜ ਤੋਂ ਬਚਾ ਸਕਦੀ ਹੈ।
ਕੀ ਤੁਸੀਂ ਵੀ ਉਨ੍ਹਾਂ ਲੋਕਾਂ ‘ਚੋਂ ਇਕ ਹੋ ਜੋ ਦਿਨ ਵਿਚ ਸਿਰਫ ਇਕ ਵਾਰੀ ਬੁਰਸ਼ ਕਰਦੇ ਹੋ? ਜਾਂ ਰਾਤ ਨੂੰ ਬਿਨਾਂ ਬੁਰਸ਼ ਕੀਤੇ ਹੀ ਸੋ ਜਾਂਦੇ ਹੋ? ਜੇ ਹਾਂ, ਤਾਂ ਤੁਸੀਂ ਇਕੱਲੇ ਨਹੀਂ ਹੋ। ਇੰਟਰਨੈਸ਼ਨਲ ਡੈਂਟਲ ਜਰਨਲ ਅਨੁਸਾਰ, ਭਾਰਤ ਵਿਚ 50% ਤੋਂ ਵੱਧ ਲੋਕ ਰਾਤ ਨੂੰ ਬੁਰਸ਼ ਨਹੀਂ ਕਰਦੇ ਤੇ ਇਹ ਆਦਤ ਤੁਹਾਡੀ ਸਿਹਤ ਲਈ ਬਹੁਤ ਖਤਰਨਾਕ ਹੋ ਸਕਦੀ ਹੈ।
ਸੋਚੋ, ਦਿਨ ਭਰ ਅਸੀਂ ਜੋ ਕੁਝ ਵੀ ਖਾਂਦੇ-ਪੀਦੇ ਹਾਂ, ਉਸ ਦੇ ਛੋਟੇ-ਛੋਟੇ ਕਣ ਸਾਡੇ ਦੰਦਾਂ ਵਿਚਕਾਰ ਫਸ ਜਾਂਦੇ ਹਨ। ਜੇ ਅਸੀਂ ਇਨ੍ਹਾਂ ਨੂੰ ਰਾਤ ਨੂੰ ਸਾਫ਼ ਨਹੀਂ ਕਰਦੇ ਤਾਂ ਇਹ ਕਣ ਬੈਕਟੀਰੀਆ ਲਈ ਦਾਅਵਤ ਬਣ ਜਾਂਦੇ ਹਨ। ਇਹ ਬੈਕਟੀਰੀਆ ਸਾਰੀ ਰਾਤ ਸਾਡੇ ਮੂੰਹ ‘ਚ ਪਨਪਦੇ ਹਨ, ਜਿਸ ਨਾਲ ਦੰਦਾਂ ‘ਚ ਸੜਨ, ਕੈਵਿਟੀ ਤੇ ਮਸੂੜਿਆਂ ਨਾਲ ਜੁੜੀਆਂ ਕਈ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ, ਪਰ ਇਸ ਛੋਟੀ-ਜਿਹੀ ਆਦਤ ਨੂੰ ਬਦਲ ਕੇ ਤੁਸੀਂ ਆਪਣੀ ਮੂੰਹ ਦੀ ਸਿਹਤ ਨੂੰ ਕਈ ਗੁਣਾ ਬਿਹਤਰ ਬਣਾ ਸਕਦੇ ਹੋ।
ਰਾਤ ਨੂੰ ਬੁਰਸ਼ ਕਰਨ ਦੀ ਲੋੜ ਕਿਉਂ ਹੈ?
ਦਿਨ ਭਰ ਅਸੀਂ ਜੋ ਕੁਝ ਵੀ ਖਾਂਦੇ-ਪੀਦੇ ਹਾਂ, ਉਸ ਦੇ ਛੋਟੇ-ਛੋਟੇ ਕਣ ਦੰਦਾਂ ਵਿਚਕਾਰ ਫਸ ਜਾਂਦੇ ਹਨ। ਜਦੋਂ ਅਸੀਂ ਰਾਤ ਨੂੰ ਬਿਨਾਂ ਬੁਰਸ਼ ਕੀਤੇ ਸੌਂ ਜਾਂਦੇ ਹਾਂ, ਤਾਂ ਇਹ ਕਣ ਤੇ ਬੈਕਟੀਰੀਆ ਦੰਦਾਂ ‘ਤੇ ਜਮ੍ਹਾ ਹੋ ਕੇ ਐਸਿਡ ਬਣਾਉਂਦੇ ਹਨ। ਇਹ ਐਸਿਡ ਦੰਦਾਂ ਦੀ ਉੱਪਰੀ ਪਰਤ ਨੂੰ ਘਿਸਦੇ ਹਨ ਤੇ ਕੈਵਿਟੀ, ਮਸੂੜਿਆਂ ਦੀ ਸੋਜ਼ਿਸ਼ ਤੇ ਬਦਬੂ ਵਰਗੀਆਂ ਸਮੱਸਿਆਵਾਂ ਦੀ ਸ਼ੁਰੂਆਤ ਕਰਦੇ ਹਨ।
ਨੀਂਦ ਦੌਰਾਨ ਸਾਡੀ ਲਾਰ ਦਾ ਬਣਨਾ ਵੀ ਘਟ ਜਾਂਦਾ ਹੈ ਜਿਸ ਨਾਲ ਮੂੰਹ ਦਾ ਕੁਦਰਤੀ ਸਾਫ਼ ਕਰਨ ਦਾ ਤੰਤਰ ਹੌਲੀ ਹੋ ਜਾਂਦਾ ਹੈ। ਇਸ ਤਰ੍ਹਾਂ, ਦੰਦ ਅਤੇ ਮਸੂੜੇ ਹੋਰ ਵੀ ਜ਼ਿਆਦਾ ਅਸੁਰੱਖਿਅਤ ਹੋ ਜਾਂਦੇ ਹਨ।
ਰਾਤ ਨੂੰ ਬੁਰਸ਼ ਕਰਨ ਦੇ ਫਾਇਦੇ
ਜੇ ਅਸੀਂ ਦਿਨ ਵਿਚ ਦੋ ਵਾਰੀ, ਮਤਲਬ ਸਵੇਰੇ ਤੇ ਰਾਤ ਨੂੰ ਬੁਰਸ਼ ਕਰਨ ਦੀ ਆਦਤ ਬਣਾ ਲਈ ਤਾਂ ਕਈ ਗੰਭੀਰ ਸਮੱਸਿਆਵਾਂ ਤੋਂ ਬਚ ਸਕਦੇ ਹਾਂ। ਆਓ ਜਾਣੀਏ ਕੁਝ ਜ਼ਰੂਰੀ ਫਾਇਦੇ:
1. ਕੈਵਿਟੀ ਤੋਂ ਬਚਾਅ: ਨਿਯਮਤ ਬ੍ਰਸ਼ਿੰਗ ਦੰਦਾਂ ‘ਤੇ ਜਮ੍ਹਾ ਭੋਜਨ ਤੇ ਬੈਕਟੀਰੀਆ ਨੂੰ ਹਟਾ ਕੇ ਦੰਦਾਂ ਨੂੰ ਸੜਨ ਤੋਂ ਬਚਾਉਂਦੀ ਹੈ।
2. ਤਾਜ਼ਾ ਸਾਹ: ਰਾਤ ਦਾ ਬੁਰਸ਼ ਸਵੇਰ ਦੇ ਬਦਬੂਦਾਰ ਸਾਹ ਤੋਂ ਬਚਾਉਂਦਾ ਹੈ ਅਤੇ ਦਿਨ ਭਰ ਮੂੰਹ ਨੂੰ ਤਾਜ਼ਾ ਰੱਖਦਾ ਹੈ।
3. ਮਸੂੜਿਆਂ ਦੀ ਸੁਰੱਖਿਆ: ਬ੍ਰਸ਼ਿੰਗ ਨਾਲ ਪਲਾਕ ਤੇ ਟਾਰਟਰ ਨਹੀਂ ਜਮ੍ਹਾ ਹੁੰਦੇ, ਜਿਸ ਨਾਲ ਮਸੂੜਿਆਂ ਦੀ ਬਿਮਾਰੀ ਅਤੇ ਖ਼ੂਨ ਨਿਕਲਣ ਦੀ ਸਮੱਸਿਆ ਨਹੀਂ ਹੁੰਦੀ।
4. ਦੰਦਾਂ ਨੂੰ ਮਜ਼ਬੂਤੀ: ਫਲੋਰਾਈਡ ਟੁਥਪੇਸਟ ਇਨੈਮਲ ਨੂੰ ਮਜ਼ਬੂਤ ਬਣਾਉਂਦਾ ਹੈ, ਜਿਸ ਨਾਲ ਦੰਦ ਐਸਿਡ ਦੇ ਅਸਰ ਤੋਂ ਬਚੇ ਰਹਿੰਦੇ ਹਨ।
5. ਦੰਦ ਟੁੱਟਣ ਦਾ ਖ਼ਤਰਾ ਘੱਟ : ਸਾਫ਼ ਦੰਦ ਅਤੇ ਸਿਹਤਮੰਦ ਮਸੂੜੇ ਦੰਦਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਰੱਖਦੇ ਹਨ।
6. ਮਹਿੰਗੇ ਤੇ ਦਰਦਨਾਕ ਇਲਾਜ ਤੋਂ ਬਚਾਅ: ਨਿਯਮਤ ਸਫ਼ਾਈ ਨਾਲ ਰੂਟ ਕੈਨਾਲ, ਦੰਦ ਕੱਢਣ ਜਾਂ ਮਸੂੜਿਆਂ ਦੇ ਆਪਰੇਸ਼ਨ ਵਰਗੀਆਂ ਜ਼ਰੂਰਤਾਂ ਘਟਦੀਆਂ ਹਨ।
7. ਓਵਰਆਲ ਹੈਲਥ ਦਾ ਧਿਆਨ: ਗੰਦੇ ਦੰਦਾਂ ਤੋਂ ਬੈਕਟੀਰੀਆ ਸਰੀਰ ‘ਚ ਫੈਲ ਕੇ ਹਾਰਟ ਅਤੇ ਸਾਹਾ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਵਧਾਉਂਦੇ ਹਨ।
8. ਆਤਮਵਿਸ਼ਵਾਸ ਤੇ ਮੁਸਕਾਨ: ਚਿੱਟੇ ਅਤੇ ਸਾਫ਼ ਦੰਦ ਚਿਹਰੇ ਦੀ ਖੂਬਸੂਰਤੀ ਵਧਾਉਂਦੇ ਹਨ ਤੇ ਆਤਮਵਿਸ਼ਵਾਸ ਨਾਲ ਭਰੀ ਮੁਸਕਾਨ ਦਿੰਦੇ ਹਨ।
ਰਾਤ ਨੂੰ ਬੁਰਸ਼ ਕਰਨਾ ਕਿਉਂ ਭੁੱਲ ਜਾਂਦੇ ਹਨ ਲੋਕ ?
ਭਾਰਤ ਵਿਚ ਬਹੁਤ ਸਾਰੇ ਲੋਕ ਇਸਨੂੰ ਜ਼ਰੂਰੀ ਨਹੀਂ ਸਮਝਦੇ। ਲੰਬੇ ਦਿਨ ਤੋਂ ਬਾਅਦ ਥਕਾਵਟ, ਆਲਸੀ ਜਾਂ ਇਹ ਸੋਚ ਕੇ ਕਿ “ਸਵੇਰੇ ਤਾਂ ਬੁਰਸ਼ ਕਰਨਾ ਹੀ ਹੈ”, ਉਹ ਇਸਨੂੰ ਛੱਡ ਦਿੰਦੇ ਹਨ। ਇਸ ਤੋਂ ਇਲਾਵਾ, ਪੀੜ੍ਹੀਆਂ ਤੋਂ ਚੱਲ ਰਹੀਆਂ ਆਦਤਾਂ ਵੀ ਇਸ ਦਾ ਕਾਰਨ ਹਨ, ਜਿੱਥੇ ਦੰਦ ਸਾਫ਼ ਕਰਨਾ ਸਿਰਫ ਸਵੇਰੇ ਦੀ ਤਾਜ਼ਗੀ ਨਾਲ ਜੋੜਿਆ ਜਾਂਦਾ ਹੈ।
ਕਿਵੇਂ ਆਦਤ ਬਣਾਈਏ?
– ਸੌਣ ਤੋਂ ਪਹਿਲਾਂ ਮੋਬਾਈਲ ਜਾਂ ਟੀਵੀ ਬੰਦ ਕਰਨ ਤੋਂ ਬਾਅਦ ਬੁਰਸ਼ ਕਰਨਾ ਆਪਣੀ ਰੂਟੀਨ ਦਾ ਹਿੱਸਾ ਬਣਾਓ।
– ਬੱਚਿਆਂ ਨੂੰ ਸ਼ੁਰੂ ਤੋਂ ਰਾਤ ਨੂੰ ਬੁਰਸ਼ ਕਰਨ ਦੀ ਆਦਤ ਪਾਓ।
– ਜੇ ਤੁਸੀਂ ਦੇਰ ਰਾਤ ਨਾਸ਼ਤਾ ਕਰਦੇ ਹੋ ਤਾਂ ਬਿਨਾਂ ਬੁਰਸ਼ ਕੀਤੇ ਕਦੇ ਨਾ ਸੋਵੋਂ।
ਦੰਦਾਂ ਦੀ ਸਹੀ ਦੇਖਭਾਲ ਸਿਰਫ ਖੂਬਸੂਰਤ ਮੁਸਕਾਨ ਲਈ ਹੀ ਨਹੀਂ, ਸਗੋਂ ਪੂਰੇ ਸਰੀਰ ਦੀ ਸਿਹਤ ਲਈ ਵੀ ਜ਼ਰੂਰੀ ਹੈ। ਸਵੇਰੇ ਅਤੇ ਰਾਤ, ਮਤਲਬ ਦਿਨ ਵਿਚ ਸਿਰਫ ਦੋ ਵਾਰੀ ਬੁਰਸ਼ ਕਰਨਾ, ਇਕ ਛੋਟੀ-ਸੀ ਆਦਤ ਹੈ ਜੋ ਤੁਹਾਨੂੰ ਕੈਵਿਟੀ, ਮਸੂੜਿਆਂ ਦੀ ਬਿਮਾਰੀ ਅਤੇ ਦਰਦਨਾਕ ਇਲਾਜ ਤੋਂ ਬਚਾ ਸਕਦੀ ਹੈ।













