Sell-Aid Desk24/7– ਮੈਗੀ ਅਤੇ ਕਿਟਕੈਟ ਵਰਗੇ ਉਤਪਾਦ ਬਣਾਉਣ ਵਾਲੀ ਕੰਪਨੀ ਨੈਸਲੇ ਦੇ ਸੀਈਓ ਲੌਰੈਂਟ ਫ੍ਰੀਕਸ (Nestle CEO Laurent Freixe) ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਕਾਰਨ ਸੀ ਪਿਆਰ ਕਰਨਾ। ਉਹ ਆਪਣੀ ਹੀ ਕੰਪਨੀ ਦੇ ਇਕ ਸਾਥੀ ਮੁਲਾਜ਼ਮ ਨਾਲ ਇਸ਼ਕ ਕਰ ਬੈਠੇ ਸਨ। ਇਸ ਮਾਮਲੇ ‘ਚ ਕੰਪਨੀ ਨੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਹਟਾਇਆ ਗਿਆ ਹੈ। ਉਨ੍ਹਾਂ ਦੀ ਜਗ੍ਹਾ ਫਿਲਿਪ ਨਵਰਾਤਿਲ ਨੂੰ ਨਵਾਂ ਸੀਈਓ ਬਣਾਇਆ ਗਿਆ ਹੈ।
ਲੌਰੈਂਟ ਫ੍ਰੀਕਸ ਨੈਸਲੇ ਨਾਲ ਪਿਛਲੇ 40 ਸਾਲਾਂ ਤੋਂ ਜੁੜੇ ਸਨ। ਉਨ੍ਹਾਂ ਦੀ ਇੰਨੇ ਸਾਲਾਂ ਦੀ ਵਫਾਦਾਰੀ ਵੀ ਉਨ੍ਹਾਂ ਦੀ ਨੌਕਰੀ ਨਹੀਂ ਬਚਾ ਸਕੀ। ਕੰਪਨੀ ਨੇ ਉਨ੍ਹਾਂ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ। ਕੁਝ ਦਿਨ ਪਹਿਲਾਂ ਐਸਟਰੋਨੌਮਰ ਸੀਈਓ ਐਂਡੀ ਬਾਇਰਨ ਨੂੰ ਵੀ HR ਹੈੱਡ ਦੇ ਨਾਲ ਕੋਲਡ ਪਲੇਅ ਈਵੈਂਟ ‘ਚ ਰੋਮਾਂਸ ਕਰਨ ਦਾ ਭਾਰੀ ਨਤੀਜਾ ਭੋਗਣਾ ਪਿਆ ਸੀ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ।
ਸੀਈਓ ਨੂੰ ਬਰਖ਼ਾਸਤ ਕਰਦੇ ਹੋਏ ਕੰਪਨੀ ਨੇ ਕੀ ਕਿਹਾ?
ਲੌਰੈਂਟ ਫ੍ਰੀਕਸ ਨੂੰ ਨੌਕਰੀ ਤੋਂ ਹਟਾਉਂਦੇ ਹੋਏ ਨੈਸਲੇ ਨੇ ਕਿਹਾ ਕਿ ਇਹ ਕਾਰਵਾਈ ਜਾਂਚ ਤੋਂ ਬਾਅਦ ਕੀਤੀ ਗਈ ਹੈ। ਜਾਂਚ ਵਿਚ ਪਤਾ ਲੱਗਿਆ ਕਿ ਉਹ ਆਪਣੇ PA ਨਾਲ ਰਿਲੇਸ਼ਨਸ਼ਿਪ ‘ਚ ਸਨ। ਨੈਸਲੇ ਦੇ ਚੇਅਰਮੈਨ ਪਾਲ ਬੁਲਕੇ ਤੇ ਮੁੱਖ ਸੁਤੰਤਰ ਡਾਇਰੈਕਟਰ ਪਾਬਲੋ ਇਸਲਾ ਨੇ ਇਸ ਰਿਲੇਸ਼ਨਸ਼ਿਪ ਦੀ ਜਾਂਚ ਕੀਤੀ, ਜਿਸ ਬਾਰੇ ਕੰਪਨੀ ਨੇ ਕਿਹਾ ਕਿ ਇਹ ਉਨ੍ਹਾਂ ਦੇ ਕਮਰਸ਼ੀਅਲ ਜ਼ਾਬਤੇ ਦਾ ਉਲੰਘਣ ਹੈ। ਬੁਲਕੇ ਨੇ ਸੋਮਵਾਰ ਨੂੰ ਇਕ ਬਿਆਨ ‘ਚ ਕਿਹਾ, “ਇਹ ਇਕ ਜ਼ਰੂਰੀ ਫੈਸਲਾ ਸੀ।”
ਉਨ੍ਹਾਂ ਕਿਹਾ ਕਿ ਨੈਸਲੇ ਦੇ ਮੁੱਲ ਤੇ ਪ੍ਰਸ਼ਾਸਨ ਸਾਡੀ ਕੰਪਨੀ ਦੀ ਮਜ਼ਬੂਤ ਬੁਨਿਆਦ ਹਨ। ਮੈਂ ਨੈਸਲੇ ‘ਚ ਲੌਰੈਂਟ ਦੀ ਸਾਲਾਂ ਦੀ ਸੇਵਾ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਕੰਪਨੀ ਦੇ ਨਾਲ 40 ਸਾਲ ਬਿਤਾਏ ਹਨ। ਨੈਸਲੇ ਨੇ ਨਿਊਜ਼ ਏਜੰਸੀ ਰਾਇਟਰਸ ਨੂੰ ਦੱਸਿਆ ਕਿ ਕੰਪਨੀ ਤੋਂ ਤੁਰੰਤ ਬਰਖ਼ਾਸਗੀ ਤੋਂ ਬਾਅਦ ਉਨ੍ਹਾਂ ਨੂੰ ਕੋਈ ਨਿਕਾਸੀ ਪੈਕੇਜ ਨਹੀਂ ਮਿਲੇਗਾ। 1986 ‘ਚ ਨੈਸਲੇ ਨਾਲ ਜੁੜੇ ਸਨ ਲੌਰੈਂਟ ਫ੍ਰੀਕਸ: 1986 ‘ਚ ਲੌਰੈਂਟ ਫ੍ਰੀਕਸ ਫਰਾਂਸ ‘ਚ ਨੈਸਲੇ ਨਾਲ ਜੁੜੇ ਸਨ। ਉਨ੍ਹਾਂ ਨੇ ਮਾਰਕੀਟਿੰਗ ਤੇ ਬਿਕਵਾਲੀ ਵਿਭਾਗ ‘ਚ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ। ਇਸ ਤੋਂ ਬਾਅਦ ਉਨ੍ਹਾਂ ਦੁਨੀਆ ਭਰ ਵਿਚ ਕਈ ਭੂਮਿਕਾਵਾਂ ਨਿਭਾਈਆਂ, ਜਿਨ੍ਹਾਂ ਵਿਚ 2003 ‘ਚ ਹੰਗਰੀ ‘ਚ ਨੈਸਲੇ ਦੇ ਸੀਈਓ ਅਤੇ ਬਾਅਦ ‘ਚ 2007 ਵਿਚ ਨੈਸਲੇ ਇਬੇਰੀਅਨ ਖੇਤਰ ‘ਚ ਸੀਈਓ ਦੇ ਤੌਰ ‘ਤੇ ਕੰਮ ਕਰਨਾ ਸ਼ਾਮਲ ਹੈ।













